Wednesday 20 December 2023

Punjabi Ghazal- ਨਹਿਰ ਦੇ ਕੰਢੇ ਕਿੱਕਰ ਥੱਲੇ ਬੈਠ ਗਏ


ਤਪਦੀ ਰਾਹ ਤੇ  ਕੱਲ੍ਹੇ ਚੱਲੇ , ਬੈਠ ਗਏ 
ਯਾਦ ਤੇਰੀ ਦੇ ਰੁੱਖੜੇ  ਥੱਲੇ , ਬੈਠ ਗਏ 

ਕੀ -ਕੀ ਆਇਆ ਯਾਦ ਮੈਂ ਤੈਨੂੰ ਕੀ ਦੱਸਾਂ 
ਤੇਰੇ  ਸ਼ਹਿਰ ਚ ਜਾਕੇ ਕੱਲੇ ਬੈਠ ਗਏ 

ਮੁੜਕੇ ਸਫ਼ਰ ਪਿਛਾਂਹ ਨੂੰ ਕੀਤਾ ਕੀ ਦੱਸੀਏ 
ਆਕੇ ਉੱਥੇ ,  ਜਿੱਥੋਂ ਚੱਲੇ , ਬੈਠ ਗਏ 

 ਚੋਰ - ਉਚੱਕੇ ਪਹੁੰਚੇ  ਉੱਚੀਆਂ ਥਾਂਵਾਂ ਤੇ 
ਮੇਰੇ ਵਰਗੇ ਕਿੰਨੇ ਝੱਲੇ ,  ਬੈਠ ਗਏ 

ਪਿਆਰ -ਮੁਹੱਬਤ ਰਾਸ ਆਂਦੀ ਹੈ  ਕਿਸ ਨੂੰ ਦੱਸ 
ਜਿਸ -ਜਿਸ ਲੱਗੇ ਰੋਗ ਅਵੱਲੇ,   ਬੈਠ ਗਏ 

ਕੀ ਕੀਤਾ ਈ ਯਾਦ ਤੁਸਾਂ , ਅੱਖ ਗਿੱਲੀ ਕਿਓਂ 
ਚੱਲਦੇ -ਚੱਲਦੇ ਕਿਹੜੀ ਗੱਲੇ  ਬੈਠ ਗਏ

ਇੱਕ ਦੇ ਹੋਕੇ ਸਾਰੀ ਉੱਮਰ ਗੁਜ਼ਾਰ ਲਈ 
ਕੂਕਰ ਬਣਕੇ ਬਸ ਦਰ ਮੱਲੇ ,  ਬੈਠ ਗਏ 

ਔਖੀ ਕਾਰ ਮੁਹੱਬਤ ਵਾਲੀ , ਲੰਮੀਂ ਰਾਹ 
ਔਖੇ -ਸੌਖੇ ਹੋਕੇ ਚੱਲੇ , ਬੈਠ ਗਏ

No comments:

Post a Comment

उधर तुम हो , ख़ुशी है

  उधर तुम हो , ख़ुशी है इधर बस बेबसी है   ये कैसी रौशनी है अँधेरा ढो रही है   नहीं इक पल सुकूं का ये कोई ज़िंदगी है   मुसीबत है , बुला ले ये ...